Login Popup Login SUBSCRIBE

ADVERTISEMENTs

ਕੈਨੇਡਾ ਵਿੱਚ ਭਾਰਤੀ ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ, ਇਹ ਮਿਲੇਗਾ ਲਾਭ

ਪ੍ਰੋਗਰੈਸਿਵ ਇੰਟਰਕਲਚਰਲ ਸੋਸਾਇਟੀ (PICS) ਐਡਲਟ ਡੇਅ ਪ੍ਰੋਗਰਾਮ ਦੱਖਣੀ ਏਸ਼ੀਆਈ ਬਜ਼ੁਰਗਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਦੇਖਭਾਲ ਅਤੇ ਸਮਾਜਿਕ ਸੰਪਰਕ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਹਿਤ ਸਰਕਾਰ 716,000 ਕੈਨੇਡੀਅਨ ਡਾਲਰ ਦੀ ਗਰਾਂਟ ਦਿੰਦੀ ਹੈ।

ਵਧੇਰੇ ਦੱਖਣੀ ਏਸ਼ੀਆਈ ਬਜ਼ੁਰਗ ਹੁਣ ਸਰੀ ਵਿੱਚ ਐਡਲਟ ਡੇਅ ਪ੍ਰੋਗਰਾਮ ਤੋਂ ਲਾਭ ਉਠਾਉਣ ਦੇ ਯੋਗ ਹੋਣਗੇ / bc.ca

ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਸਰਕਾਰ ਨੇ ਸਰੀ ਵਿੱਚ ਰਹਿ ਰਹੇ ਦੱਖਣੀ ਏਸ਼ੀਆਈ ਬਜ਼ੁਰਗਾਂ ਨੂੰ ਲਾਭ ਪਹੁੰਚਾਉਣ ਲਈ ਆਪਣੇ ਐਡਲਟ ਡੇਅ ਪ੍ਰੋਗਰਾਮ ਦਾ ਵਿਸਤਾਰ ਕੀਤਾ ਹੈ। ਹੁਣ ਦੁੱਗਣੇ ਤੋਂ ਵੀ ਜ਼ਿਆਦਾ ਸੀਨੀਅਰ ਸਿਟੀਜ਼ਨ ਇਸ ਦਾ ਲਾਭ ਲੈ ਸਕਣਗੇ।

ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰਾਲੇ ਨੇ ਸਰੀ ਦੀ ਤੇਜ਼ੀ ਨਾਲ ਵਧ ਰਹੀ ਬਜ਼ੁਰਗ ਆਬਾਦੀ ਦੇ ਜਵਾਬ ਵਿੱਚ ਆਪਣੇ ਐਡਲਟ ਡੇਅ ਪ੍ਰੋਗਰਾਮ ਨੂੰ ਹੁਲਾਰਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹੁਣ ਹਰ ਹਫ਼ਤੇ 162 ਵਾਧੂ ਬਜ਼ੁਰਗ ਇਸ ਦਾ ਲਾਭ ਲੈ ਸਕਣਗੇ। ਸੂਬਾਈ ਸਰਕਾਰ ਨੇ ਬਜ਼ੁਰਗਾਂ ਦੀਆਂ ਵਧਦੀਆਂ ਲੋੜਾਂ ਦੇ ਮੱਦੇਨਜ਼ਰ ਪ੍ਰੋਗਰਾਮ ਦੀ ਸਮਰੱਥਾ ਨੂੰ 138 ਤੋਂ ਵਧਾ ਕੇ 300 ਪ੍ਰਤੀ ਹਫ਼ਤੇ ਕਰਨ ਦਾ ਫੈਸਲਾ ਕੀਤਾ ਹੈ।

ਪ੍ਰੋਗਰੈਸਿਵ ਇੰਟਰਕਲਚਰਲ ਸੋਸਾਇਟੀ (PICS) ਦੇ ਐਡਲਟ ਡੇਅ ਪ੍ਰੋਗਰਾਮ ਨੂੰ ਸਿਹਤ ਮੰਤਰਾਲੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਹ ਦੱਖਣੀ ਏਸ਼ੀਆਈ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਦੇਖਭਾਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਤਹਿਤ ਸਰਕਾਰ 716,000 ਕੈਨੇਡੀਅਨ ਡਾਲਰ (519,725 ਅਮਰੀਕੀ ਡਾਲਰ) ਦੀ ਗ੍ਰਾਂਟ ਦਿੰਦੀ ਹੈ।

ਪ੍ਰੋਗਰਾਮ ਭਾਗੀਦਾਰਾਂ ਨੂੰ ਸਾਥੀਆਂ ਨਾਲ ਸਮਾਜਿਕ ਤੌਰ 'ਤੇ ਸਰਗਰਮ ਹੋਣ, ਗਤੀਵਿਧੀਆਂ ਵਿੱਚ ਹਿੱਸਾ ਲੈਣ, ਅਤੇ ਇੱਜ਼ਤ ਨਾਲ ਜੀਵਨ ਜੀਉਣ ਵਿੱਚ ਮਦਦ ਕਰਦਾ ਹੈ। ਇਸ ਤਹਿਤ ਭੋਜਨ, ਰਿਫਰੈਸ਼ਮੈਂਟ, ਸਿਹਤ ਸੇਵਾਵਾਂ, ਨਿੱਜੀ ਦੇਖਭਾਲ ਤੋਂ ਇਲਾਵਾ, ਕਲਾ ਅਤੇ ਸ਼ਿਲਪਕਾਰੀ ਅਤੇ ਮਨੋਰੰਜਨ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ।

ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਐਡਲਟ ਡੇਅ ਪ੍ਰੋਗਰਾਮ ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਅਤੇ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਏਕੀਕ੍ਰਿਤ ਸੁਤੰਤਰ ਜੀਵਨ ਜਿਉਣ ਵਿੱਚ ਮਦਦ ਕਰਦੇ ਹਨ। ਸਰੀ ਵਿੱਚ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਬਜ਼ੁਰਗਾਂ ਦੀ ਗਿਣਤੀ ਵੀ ਵਧ ਰਹੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸੀਨੀਅਰ ਨਾਗਰਿਕਾਂ ਨੂੰ ਸੇਵਾਵਾਂ ਦੀ ਜ਼ਿਆਦਾ ਲੋੜ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪ੍ਰੋਗਰੈਸਿਵ ਇੰਟਰਕਲਚਰਲ ਸੋਸਾਇਟੀ ਦੇ ਐਡਲਟ ਡੇਅ ਪ੍ਰੋਗਰਾਮ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਬਜ਼ੁਰਗ ਇਸ ਸੇਵਾ ਦਾ ਲਾਭ ਲੈ ਸਕਣ ਅਤੇ ਸਮਾਜਿਕ ਅਤੇ ਸਰੀਰਕ ਤੌਰ 'ਤੇ ਰੁੱਝੇ ਰਹਿੰਦੇ ਹੋਏ ਜੀਵਨ ਦਾ ਆਨੰਦ ਮਾਣ ਸਕਣ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related