Login Popup Login SUBSCRIBE

ADVERTISEMENTs

ਲੋਕਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ MMF ਦੀ ਰਿਤੂ ਹਿੰਦੂਜਾ ਛਾਬੜੀਆ ਨੂੰ ਮਿਲਿਆ ਸਨਮਾਨ

ਛਾਬੜੀਆ ਦੀ ਅਗਵਾਈ ਹੇਠ, MMF ਨੇ 24 ਭਾਰਤੀ ਰਾਜਾਂ ਵਿੱਚ ਸਿਹਤ ਸੰਭਾਲ, ਸਿੱਖਿਆ, ਹੁਨਰ ਸਿਖਲਾਈ ਅਤੇ ਵਕਾਲਤ ਦੇ ਖੇਤਰਾਂ ਵਿੱਚ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। 2018 ਵਿੱਚ, ਛਾਬੜੀਆ ਨੇ ਬ੍ਰਿਟੇਨ ਤੱਕ MMF ਦੀ ਪਹੁੰਚ ਦਾ ਵਿਸਤਾਰ ਕੀਤਾ।

ਛਾਬੜੀਆ ਦਾ ਸਮਾਜ ਸੇਵਾ ਲਈ ਸਮਰਪਣ 1999 ਵਿੱਚ MMF ਦੀ ਸਥਾਪਨਾ ਨਾਲ ਸ਼ੁਰੂ ਹੋਇਆ / Linkedin/ Ellis Island Honors Society
ਰਿਤੂ ਹਿੰਦੂਜਾ ਛਾਬੜੀਆ, ਮੁਕੁਲ ਮਾਧਵ ਫਾਊਂਡੇਸ਼ਨ (ਐੱਮ.ਐੱਮ.ਐੱਫ.) ਦੀ ਸੰਸਥਾਪਕ ਅਤੇ ਮੈਨੇਜਿੰਗ ਟਰੱਸਟੀ, ਨੂੰ ਐਲਿਸ ਆਈਲੈਂਡ ਆਨਰਜ਼ ਸੋਸਾਇਟੀ ਦੁਆਰਾ ਐਲਿਸ ਆਈਲੈਂਡ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ ਹੈ, ਇਸ ਸਾਲ ਛਾਬੜੀਆ ਦੋ ਅੰਤਰਰਾਸ਼ਟਰੀ ਸ਼ਖਸੀਅਤਾਂ ਵਿੱਚੋਂ ਇੱਕ ਹਨ ਜਿਨ੍ਹਾਂ ਉਹਨਾਂ ਦੇ ਸਮਾਜਸੇਵੀ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਹੈ। ਐਮ.ਐਮ.ਐਫ.  ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਹੈ।
 
ਛਾਬੜੀਆ ਦੀ ਅਗਵਾਈ ਹੇਠ, MMF ਨੇ 24 ਭਾਰਤੀ ਰਾਜਾਂ ਵਿੱਚ ਸਿਹਤ ਸੰਭਾਲ, ਸਿੱਖਿਆ, ਹੁਨਰ ਸਿਖਲਾਈ ਅਤੇ ਵਕਾਲਤ ਦੇ ਖੇਤਰਾਂ ਵਿੱਚ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। 2018 ਵਿੱਚ, ਛਾਬੜੀਆ ਨੇ ਬ੍ਰਿਟੇਨ ਤੱਕ MMF ਦੀ ਪਹੁੰਚ ਦਾ ਵਿਸਤਾਰ ਕੀਤਾ।
 
ਇਹਨਾਂ ਵਿੱਚ ਅਕਸ਼ੈ ਪਾਤਰ ਅਤੇ ਦ ਫੇਲਿਕਸ ਪ੍ਰੋਜੈਕਟ ਦੇ ਨਾਲ ਸਾਂਝੇਦਾਰੀ ਸ਼ਾਮਲ ਹੈ ਤਾਂ ਜੋ ਗਰੀਬ ਬੱਚਿਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕੀਤਾ ਜਾ ਸਕੇ, ਤਸਕਰੀ ਵਾਲੀਆਂ ਔਰਤਾਂ ਲਈ ਮਾਨਸਿਕ ਸਿਹਤ ਸਲਾਹ, ਕਿੰਗਜ਼ ਕਾਲਜ ਲੰਡਨ, ਇੰਪੀਰੀਅਲ ਕਾਲਜ ਅਤੇ ਵਾਰਵਿਕ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ, ਅਤੇ ਬ੍ਰਿਟਿਸ਼ ਪੈਰਾਲੰਪਿਕ ਅਥਲੀਟਾਂ ਦਾ ਸਮਰਥਨ ਕਰਨਾ ਸ਼ਾਮਿਲ ਹੈ। MMF UK ਸਰਹੱਦ ਪਾਰ ਮੈਡੀਕਲ ਗਿਆਨ ਵਟਾਂਦਰੇ ਪ੍ਰੋਗਰਾਮਾਂ ਰਾਹੀਂ ਭਾਰਤ-ਯੂਕੇ ਸਬੰਧਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ।
 
ਛਾਬੜੀਆ ਨੇ ਕਿਹਾ, 'ਫਾਊਂਡੇਸ਼ਨ ਰਾਹੀਂ ਸਾਡਾ ਮਿਸ਼ਨ ਹਰ ਪੱਧਰ 'ਤੇ ਲੋੜਾਂ ਨੂੰ ਸਮਝਣਾ ਹੈ। ਇਹ ਸਾਨੂੰ ਯੋਜਨਾ ਬਣਾਉਣ ਅਤੇ ਇਸ ਨੂੰ ਕੁਸ਼ਲਤਾ ਨਾਲ ਲਾਗੂ ਕਰਨ ਵਿੱਚ ਮਦਦ ਕਰਦਾ ਹੈ। ਸਮਾਨ ਸੋਚ ਵਾਲੇ ਵਿਅਕਤੀਆਂ ਨਾਲ ਸਹਿਯੋਗ ਅਤੇ ਸੰਚਾਰ ਸਾਡੀ ਪਹੁੰਚ ਦੀ ਸਫਲਤਾ ਹੈ। ਮੈਂ ਇਸ ਸਨਮਾਨ ਅਤੇ ਇਸ ਖ਼ੂਬਸੂਰਤ ਪ੍ਰੋਗਰਾਮ ਲਈ ਨਸੇਰ ਕਾਜ਼ੇਮਿਨੀ ਅਤੇ ਐਲਿਸ ਬੋਰਡ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
 
ਇਹ ਮੈਡਲ 1986 ਤੋਂ ਹਰ ਸਾਲ ਦਿੱਤਾ ਜਾਂਦਾ ਹੈ। ਇਸ ਰਾਹੀਂ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਅਮਰੀਕਾ ਦੀਆਂ ਕਦਰਾਂ-ਕੀਮਤਾਂ ਜਿਵੇਂ ਕਿ ਦੇਸ਼ ਭਗਤੀ, ਸਹਿਣਸ਼ੀਲਤਾ, ਭਾਈਚਾਰਾ ਅਤੇ ਵਿਭਿੰਨਤਾ ਲਈ ਹਨ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related