ADVERTISEMENTs

ਸੱਤ ਭਾਰਤੀ ਵਿਦਿਆਰਥੀ ਟੀਮਾਂ ਦੀ ਨਾਸਾ ਰੋਵਰ ਚੈਲੇਂਜ 2024 ਲਈ ਚੋਣ

ਟੀਮਾਂ ਨੂੰ ਅਲਾਬਾਮਾ ਵਿਖੇ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਦੇ ਨੇੜੇ ਚੰਨ ਅਤੇ ਮੰਗਲ ਭੂਮੀ ਦੀ ਨਕਲ ਵਾਲੇ ਇੱਕ ਅੜੀਕਾ ਮੈਦਾਨ ’ਤੇ ਹਲਕੇ ਭਾਰ ਵਾਲੇ, ਮਨੁੱਖੀ-ਸੰਚਾਲਿਤ ਰੋਵਰਾਂ ਨੂੰ ਡਿਜ਼ਾਈਨ ਕਰਨ, ਬਣਾਉਣ ਅਤੇ ਟੈਸਟ ਕਰਨ ਦੀ ਲੋੜ ਹੋਵੇਗੀ।

ਅਪ੍ਰੈਲ 2023 'ਚ ਅਲਾਬਾਮਾ ਏ ਤੇ ਐੱਮ ਯੂਨੀਵਰਸਿਟੀ ਦੇ ਵਿਦਿਆਰਥੀ ਆਪਣਾ ਬਣਾਇਆ ਰੋਵਰ ਚਲਾਉਂਦੇ ਹੋਏ। / x.com NASA's @RoverChallenge)

ਨਾਸਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ (ਐੱਚਈਆਰਸੀ) 2024 ਲਈ ਭਾਰਤ ਦੀਆਂ ਸੱਤ ਵਿਦਿਆਰਥੀ ਟੀਮਾਂ ਦੀ ਚੋਣ ਕੀਤੀ ਗਈ ਹੈ। ਐੱਚਈਆਰਸੀ 19 ਤੇ 20 ਅਪ੍ਰੈਲ, 2024 ਦਰਮਿਆਨ ਯੂਨਾਈਟਡ ਸਟੇਟਸ ਸਪੇਸ ਐਂਡ ਰਾਕੇਟ ਸੈਂਟਰ, ਹੰਟਸਵਿਲੇ, ਅਲਾਬਾਮਾ ਵਿਖੇ ਹੋਵੇਗਾ। ਅਮਰੀਕਾ ਤੇ ਦੁਨੀਆ ਭਰ ਤੋਂ ਨਾਸਾ ਨੇ 72 ਵਿਦਿਆਰਥੀ ਟੀਮਾਂ ਦੀ ਚੋਣ ਕੀਤੀ ਹੈ।

ਸੰਸਥਾ ਵੱਲੋਂ ਚੁਣੀਆਂ ਭਾਰਤੀ ਟੀਮਾਂ ਵਿੱਚ ਬਿਰਲਾ ਇੰਸਟੀਟਿਊਟ ਆਫ਼ ਤਕਨਾਲੋਜੀ ਐਂਡ ਸਾਇੰਸ, ਪਿਲਾਨੀ, ਗੋਆ ਕੈਂਪਸ; ਕੈਂਡਰ ਇੰਟਰਨੈਸ਼ਨਲ, ਬੈਂਗਲੁਰੂ; ਕਨਕੀਆ ਇੰਟਰਨੈਸ਼ਨਲ ਸਕੂਲ, ਮੁੰਬਈ; ਕੇਈਆਈਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਦਿੱਲੀ-ਐਨਸੀਆਰ; ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ; ਵੇਲੋਰ ਇੰਸਟੀਟਿਊਟ ਆਫ਼ ਤਕਨਾਲੋਜੀ, ਚੰਨਈ; ਯੰਗ ਮਾਈਂਡ ਰਿਸਰਚ ਐਂਡ ਡਿਵੈਲਪਮੈਂਟ, ਫਰੀਦਾਬਾਦ ਸ਼ਾਮਲ ਹਨ।

ਚੁਣੀਆਂ ਗਈਆਂ ਟੀਮਾਂ ਨੂੰ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਦੇ ਨੇੜੇ, ਮੁਕਾਬਲੇ ਵਾਲੀ ਥਾਂ 'ਤੇ ਮਨੁੱਖੀ-ਸੰਚਾਲਿਤ ਰੋਵਰ ਬਣਾਉਣ ਲਈ ਇੱਕ ਇੰਜੀਨੀਅਰਿੰਗ ਡਿਜ਼ਾਈਨ ਦੀ ਚੁਣੌਤੀ ਤੋਂ ਮੁਕਾਬਲਾ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ। ਨਾਸਾ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ, ਵਿਦਿਆਰਥੀ ਟੀਮਾਂ ਮਿਸ਼ਨ-ਕੇਂਦ੍ਰਿਤ ਵਿਗਿਆਨ ਕਾਰਜਾਂ ਨੂੰ ਪੂਰਾ ਕਰਦੇ ਹੋਏ ਚੰਦਰ ਅਤੇ ਮੰਗਲ ਭੂਮੀ ਦੀ ਨਕਲ ਵਾਲੇ ਅੜੀਕਾ ਮੈਦਾਨ ’ਤੇ ਹਲਕੇ ਭਾਰ ਵਾਲੇ, ਮਨੁੱਖੀ-ਸੰਚਾਲਿਤ ਰੋਵਰਾਂ ਨੂੰ ਡਿਜ਼ਾਈਨ ਕਰਨ ਤੋਂ ਇਲਾਵਾ ਬਣਾਉਣ ਅਤੇ ਟੈਸਟ ਕਰਨਗੀਆਂ।।

ਭਾਗ ਲੈਣ ਵਾਲੀਆਂ ਟੀਮਾਂ ਨੂੰ ਡਿਜ਼ਾਈਨ ਅਤੇ ਸੁਰੱਖਿਆ ਸਮੀਖਿਆਵਾਂ ਨੂੰ ਪੂਰਾ ਕਰਦੇ ਸਮੇਂ ਨਾਸਾ ਇੰਜੀਨੀਅਰਾਂ ਅਤੇ ਵਿਗਿਆਨੀਆਂ ਦੁਆਰਾ ਵਰਤੀ ਗਈ ਪ੍ਰਕਿਰਿਆ ਨੂੰ ਪ੍ਰਤੀਬਿੰਬਤ ਕਰਨ ਦੀ ਲੋੜ ਹੋਵੇਗੀ। ਟੀਮਾਂ ਨੂੰ ਨਾਸਾ ਲਾਂਚ ਓਪਰੇਸ਼ਨਾਂ ਦੇ ਪੇਲੋਡ (ਵਾਧੂ ਭਾਰ) ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਭਾਰ ਵਾਲੀ ਉਸਾਰੀ ਸਮੱਗਰੀ ਦੀ ਵਰਤੋਂ ਕਰਨ 'ਤੇ ਵੀ ਵਿਚਾਰ ਕਰਨਾ ਹੋਵੇਗਾ। ਟੀਮਾਂ ਨੂੰ ਪੂਰੇ ਸਾਲ ਅੰਕ ਪ੍ਰਾਪਤ ਹੁੰਦੇ ਰਹਿਣਗੇ ਪਰ ਇਸ ਦੇ ਲਈ ਉਨ੍ਹਾਂ ਨੂੰ ਡਿਜ਼ਾਇਨ ਸਮੀਖਿਆਵਾਂ ਨੂੰ ਪੂਰਾ ਕਰਨ ਤੋਂ ਇਲਾਵਾ ਸਾਰੇ ਮਾਪਦੰਡਾਂ ਨੂੰ ਪਾਸ ਕਰਦਾ ਤੇ ਮੈਦਾਨ ਦੇ ਅੜੀਕਿਆਂ ਤੇ ਮਿਸ਼ਨ ਕਾਰਜਾਂ ਨੂੰ ਪੂਰਾ ਕਰਨ ਦੇ ਸਮਰੱਥ ਰੋਵਰ ਤਿਆਰ ਕਰਨਾ ਹੋਵੇਗਾ। ਇਹ ਚੁਣੌਤੀ ਅਪ੍ਰੈਲ 2024 ਵਿੱਚ ਦੋ ਸਮਾਗਮਾਂ ਨਾਲ ਸਮਾਪਤ ਹੋਵੇਗੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video