ADVERTISEMENTs

ਮਾਈਕਰੋਸਾਫਟ ਦੇ ਸਹਿਯੋਗ ਨਾਲ ਬਣੀ ਕਿਤਾਬ ‘ਚ ਭਾਰਤੀ ਮੂਲ ਦੀਆਂ ਔਰਤਾਂ ਨੂੰ ਮਿਲਿਆ ਸਨਮਾਨ

ਇਹ ਕਿਤਾਬ ਅਕਤੂਬਰ 2025 ਵਿੱਚ ਮਾਈਕ੍ਰੋਸਾਫਟ ਗਿਵਿੰਗ ਮੰਥ ਦੌਰਾਨ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਜਾਵੇਗੀ।

ਭਾਰਤੀ ਮੂਲ ਦੀਆਂ ਪੰਜ ਔਰਤਾਂ ਨੂੰ ਮਾਈਕ੍ਰੋਸਾਫਟ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਵੂਮੈਨ ਇਨ ਕਲਾਊਡ ਵੱਲੋਂ ਜਾਰੀ ਕੀਤੀ ਗਈ ਨਵੀਂ ਕੌਫੀ ਟੇਬਲ ਕਿਤਾਬ OPULIS ਵਿੱਚ 50 ਸਨਮਾਨਤ ਵਿਅਕਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਮਾਈਕਰੋਸਾਫਟ ਅਤੇ ਇਸਦੇ ਅਲੂਮਨੀ ਨੈੱਟਵਰਕ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਹ ਕਿਤਾਬ ਅਕਤੂਬਰ 2025 ਵਿੱਚ ਮਾਈਕ੍ਰੋਸਾਫਟ ਗਿਵਿੰਗ ਮੰਥ ਦੌਰਾਨ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਜਾਵੇਗੀ।

ਭਾਰਤੀ ਮੂਲ ਦੀਆਂ ਸਨਮਾਨਿਤ ਔਰਤਾਂ ਵਿੱਚ ਚੈਤਰਾ ਵੇਦੁੱਲਪੱਲੀ, ਮੋਨਿਕਾ ਮਿੱਤਲ ਗੁਪਤਾ, ਅਪਰਨਾ ਗੁਪਤਾ, ਸ਼ਰਮੀਲਾ ਰਥੀਨਮ ਅਤੇ ਨਿਤਾਸ਼ਾ ਚੋਪੜਾ ਸ਼ਾਮਲ ਹਨ। ਚੈਤਰਾ ਵੇਦੁੱਲਪੱਲੀ, ਜੋ OPULIS ਦੀ ਐਗਜ਼ੀਕਿਊਟਿਵ ਪ੍ਰੋਡੀਊਸਰ ਅਤੇ ਵੂਮੈਨ ਇਨ ਕਲਾਊਡ ਦੀ ਪ੍ਰਧਾਨ ਵੀ ਹੈ, ਨੇ ਕਿਹਾ ਕਿ ਇਹ ਕਿਤਾਬ ਸਿਰਫ਼ ਅਹੁਦਿਆਂ ਬਾਰੇ ਨਹੀਂ, ਬਲਕਿ ਪ੍ਰਭਾਵ ਬਾਰੇ ਹੈ। 

ਅਪਰਨਾ ਗੁਪਤਾ, ਜੋ ਭਾਰਤ ਵਿੱਚ ਰਹਿੰਦੇ ਹਨ, ਮਾਈਕਰੋਸਾਫਟ ਵਿੱਚ ਡਾਇਰੈਕਟਰ ਆਫ ਇੰਜੀਨੀਅਰਿੰਗ ਅਤੇ ਪ੍ਰਿੰਸੀਪਲ ਸਾਫਟਵੇਅਰ ਇੰਜੀਨੀਅਰਿੰਗ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਮੋਨਿਕਾ ਮਿੱਤਲ ਗੁਪਤਾ ਮਾਈਕਰੋਸਾਫਟ ਵਿੱਚ ਪਾਰਟਨਰ ਜੀ.ਐੱਮ., ਇੰਜੀਨੀਅਰਿੰਗ ਹਨ। ਨਿਤਾਸ਼ਾ ਚੋਪੜਾ ਮਾਈਕਰੋਸਾਫਟ ਵਿੱਚ ਵਾਈਸ ਪ੍ਰੈਜ਼ੀਡੈਂਟ ਅਤੇ ਸੀ.ਓ.ਓ., ਬਿਜ਼ਨਸ ਐਪਲੀਕੇਸ਼ਨਜ਼ ਹਨ, ਜਦਕਿ ਸ਼ਰਮੀਲਾ ਰਥੀਨਮ EatHappy ਦੀ ਸੰਸਥਾਪਕ ਅਤੇ ਸੀ.ਈ.ਓ. ਹਨ।

ਇਹ ਕਿਤਾਬ FIRE ਫਰੇਮਵਰਕ— Focus, Impact, Responsibility, Engagement 'ਤੇ ਆਧਾਰਤ ਹੈ ਅਤੇ ਉਹਨਾਂ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਨੇ ਮਾਈਕਰੋਸਾਫਟ ਨੂੰ ਟ੍ਰਿਲੀਅਨ ਡਾਲਰ ਕੰਪਨੀ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ। ਹਰ ਇਕ ਸਨਮਾਨਿਤ ਔਰਤ ਨੂੰ ਢਾਂਚਾਗਤ ਬਦਲਾਅ ਲਿਆਉਣ, ਪਹੁੰਚ ਯਕੀਨੀ ਬਣਾਉਣ ਅਤੇ ਤਕਨੀਕੀ ਉਦਯੋਗ ਅੱਗੇ ਵਧਾਉਣ ਲਈ ਸਨਮਾਨਿਤ ਕੀਤਾ ਗਿਆ ਹੈ।

OPULIS ਸਿਰਫ਼ ਇੱਕ ਯਾਦਗਾਰੀ ਪ੍ਰਕਾਸ਼ਨ ਤੋਂ ਵੱਧ ਹੈ; ਇਹ ਇੱਕ ਸਮਾਜਿਕ ਪ੍ਰਭਾਵ ਪਹਿਲਕਦਮੀ ਵਜੋਂ ਵੀ ਕੰਮ ਕਰੇਗੀ। ਇਸਦੀ ਵਿਕਰੀ ਤੋਂ ਪ੍ਰਾਪਤ ਹੋਇਆ ਸਾਰਾ ਪੈਸਾ ਘੱਟ ਸਹੂਲਤਾਂ ਵਾਲੇ ਭਾਈਚਾਰਿਆਂ ਦੀਆਂ ਔਰਤਾਂ ਲਈ ਮਾਈਕ੍ਰੋਸਾਫਟ AI ਸਰਟੀਫਿਕੇਸ਼ਨ ਸਕਾਲਰਸ਼ਿਪ ਲਈ ਵਰਤਿਆ ਜਾਵੇਗਾ।

ਨੈਥਲੀ ਡੀ'ਹਰਸ, ਜੋ ਮਾਈਕਰੋਸਾਫਟ ਡਿਜੀਟਲ ਵਿੱਚ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ ਹਨ, ਨੇ ਕਿਹਾ: "OPULIS ਇਹ ਯਕੀਨੀ ਬਣਾਉਂਦਾ ਹੈ ਕਿ ਇਹ ਮਹਾਨ ਔਰਤਾਂ ਦੀਆਂ ਕਹਾਣੀਆਂ ਹੋਰਾਂ ਲਈ ਰਸਤੇ ਖੋਲ੍ਹਣ।"

ਇਹ ਕਿਤਾਬ ਵੂਮੈਨ ਇਨ ਕਲਾਊਡ ਦੁਆਰਾ ਬਣਾਈ ਗਈ ਹੈ, ਜੋ 80 ਦੇਸ਼ਾਂ ਵਿੱਚ ਟੈਕਨੋਲੋਜੀ ਜਗਤ ਵਿੱਚ 1,20,000 ਤੋਂ ਵੱਧ ਔਰਤਾਂ ਦਾ ਇੱਕ ਗਲੋਬਲ ਨੈੱਟਵਰਕ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video