à¨à¨¾à¨°à¨¤à©€ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਸ਼ਨੀਵਾਰ 21 ਜੂਨ, 2025 ਨੂੰ à¨à¨…ਰ ਇੰਡੀਆ ਨੂੰ ਅਹਿਮਦਾਬਾਦ 'ਚ ਵਾਪਰੇ ਜਹਾਜ਼ ਹਾਦਸੇ ਸਬੰਧੀ ਇਕ ਸਖ਼ਤ ਕਦਮ ਚà©à©±à¨•ਣ ਦਾ ਆਦੇਸ਼ ਦਿੱਤਾ ਹੈ। DGCA ਨੇ à¨à¨…ਰ ਇੰਡੀਆ ਵਿੱਚ ਪਾਇਲਟ ਅਤੇ ਕਰੂ ਸ਼ਡਿਊਲਿੰਗ ਵਿੱਚ ਗੰà¨à©€à¨° ਅਤੇ ਵਾਰ-ਵਾਰ ਕੀਤੀਆਂ ਗਈਆਂ ਗਲਤੀਆਂ ਅਤੇ ਖਾਮੀਆਂ ਨੂੰ ਲੈ ਕੇ ਤਿੰਨ ਸੀਨੀਅਰ ਅਧਿਕਾਰੀਆਂ 'ਤੇ ਤà©à¨°à©°à¨¤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਉਹਨਾਂ ਨੂੰ ਸਾਰੀਆਂ à¨à©‚ਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। DGCA ਦਾ ਕਹਿਣਾ ਹੈ ਕਿ ਇਨà©à¨¹à¨¾à¨‚ ਅਣਗਹਿਲੀਆਂ ਨੇ ਹਵਾਬਾਜ਼ੀ ਸà©à¨°à©±à¨–ਿਆ ਨਾਲ ਇੱਕ ਖਤਰਨਾਕ ਖਿਲਵਾੜ ਕੀਤਾ ਹੈ ਅਤੇ ਇਸ ਨਾਲ ਸà©à¨°à©±à¨–ਿਆ ਮਾਪਦੰਡਾਂ ਦੀ ਅਣਦੇਖੀ ਹੋਈ ਹੈ। ਇਹ ਜਾਣਕਾਰੀ ਕਈ ਸੂਤਰਾਂ ਤੋਂ ਪà©à¨°à¨¾à¨ªà¨¤ ਹੋਈ ਹੈ।
ਇਹ ਸਖ਼ਤ ਕਦਮ ਉਸ ਸਮੇਂ ਚà©à©±à¨•ਿਆ ਗਿਆ ਹੈ ਜਦੋਂ ਕà©à¨ ਹੀ ਦਿਨ ਪਹਿਲਾਂ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਜਾ ਰਹੀ à¨à¨…ਰ ਇੰਡੀਆ ਦੀ ਇੱਕ ਉਡਾਣ ਟੇਕਆਫ ਦੇ ਤà©à¨°à©°à¨¤ ਬਾਅਦ ਹਾਦਸਾਗà©à¨°à¨¸à¨¤ ਹੋ ਗਈ ਸੀ, ਜਿਸ ਵਿੱਚ 241 ਲੋਕਾਂ ਦੀ ਜਾਨ ਚਲੀ ਗਈ। ਇਸ ਤà©à¨°à¨¾à¨¸à¨¦à©€ ਤੋਂ ਬਾਅਦ à¨à¨…ਰ ਇੰਡੀਆ ਦੇ ਅੰਦਰ ਜਾਂਚ ਦਾ ਦਾਇਰਾ ਹੋਰ ਡੂੰਘਾ ਹੋ ਗਿਆ ਹੈ। DGCA ਨੇ ਇਨà©à¨¹à¨¾à¨‚ ਅਧਿਕਾਰੀਆਂ ਖਿਲਾਫ ਬਿਨਾਂ ਦੇਰੀ ਦੇ ਅੰਦਰੂਨੀ ਅਨà©à¨¶à¨¾à¨¸à¨¨à©€ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹੀ ਕਾਰਵਾਈ ਦੇ ਨਤੀਜੇ ਦੀ ਰਿਪੋਰਟ 10 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ।
ਡੀ.ਜੀ.ਸੀ.à¨. (DGCA) ਦà©à¨†à¨°à¨¾ 20 ਜੂਨ ਨੂੰ ਜਾਰੀ ਕੀਤੇ ਗਠਆਦੇਸ਼ ਅਨà©à¨¸à¨¾à¨°, à¨à¨…ਰ ਇੰਡੀਆ ਨੇ ਖà©à¨¦ ਇਸ ਗੱਲ ਦਾ ਖà©à¨²à¨¾à¨¸à¨¾ ਕੀਤਾ ਸੀ ਕਿ ਉਨà©à¨¹à¨¾à¨‚ ਦੇ ਕਰੂ ਸ਼ਡਿਊਲਿੰਗ ਸਿਸਟਮ ਵਿੱਚ ਗੰà¨à©€à¨° ਗੜਬੜੀਆਂ ਸਾਹਮਣੇ ਆਈਆਂ ਹਨ। ਇਨà©à¨¹à¨¾à¨‚ ਖà©à¨²à¨¾à¨¸à¨¿à¨†à¨‚ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਵਾਰ ਅਜਿਹੇ ਕਰੂ ਮੈਂਬਰਾਂ ਨੂੰ ਉਡਾਣਾਂ ਲਈ ਤਾਇਨਾਤ ਕੀਤਾ ਗਿਆ ਜੋ ਲਾਇਸੈਂਸ, ਰੈਸਟ ਪੀਰੀਅਡ (ਆਰਾਮ) ਅਤੇ ਰੀਸੈਂਸੀ (ਹਾਲੀਆ ਉਡਾਣਾਂ à¨à¨°à¨¨ ਦੀਆਂ ਸ਼ਰਤਾਂ) ਵਰਗੇ ਲਾਜ਼ਮੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਸਨ। ਦਸ ਦਈਠਕਿ ਇਨà©à¨¹à¨¾à¨‚ ਅਧਿਕਾਰੀਆਂ 'ਤੇ ਅਣਅਧਿਕਾਰਤ ਅਤੇ ਬੇਮੇਲ ਕਰੂ ਜੋੜੀਆਂ ਦੀ ਤਾਇਨਾਤੀ, ਲਾਇਸੈਂਸਿੰਗ ਅਤੇ ਰੀਸੈਂਸੀ ਦੀ ਉਲੰਘਣਾ, ਸ਼ਡਿਊਲਿੰਗ ਪà©à¨°à©‹à¨Ÿà©‹à¨•ੋਲ ਤੇ ਨਿਗਰਾਨੀ ਵਿੱਚ ਅਸਫਲਤਾਵਾਂ ਦੇ ਗੰà¨à©€à¨° ਦੋਸ਼ ਹਨ।
DGCA (ਡਾਇਰੈਕਟੋਰੇਟ ਜਨਰਲ ਆਫ ਸਿਵਲ à¨à¨µà©€à¨à¨¶à¨¨) ਨੇ à¨à¨…ਰ ਇੰਡੀਆ ਦੇ ਜਵਾਬਦੇਹ ਪà©à¨°à¨¬à©°à¨§à¨• ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ à¨à¨…ਰ ਇੰਡੀਆ ਨੂੰ ਨਿਰਦੇਸ਼ ਦਿੱਤੇ ਗਠਹਨ ਕਿ ਜਦੋਂ ਤੱਕ ਕਰੂ ਸ਼ਡਿਊਲਿੰਗ ਵਿੱਚ ਸà©à¨§à¨¾à¨° ਨਹੀਂ ਕੀਤਾ ਜਾਂਦਾ, ਇਨà©à¨¹à¨¾à¨‚ ਅਧਿਕਾਰੀਆਂ ਨੂੰ ਕੇਵਲ ਗੈਰ-ਆਪਰੇਸ਼ਨਲ à¨à©‚ਮਿਕਾਵਾਂ ਵਿੱਚ ਰੱਖਿਆ ਜਾਵੇਗਾ ਅਤੇ ਉਨà©à¨¹à¨¾à¨‚ ਨੂੰ ਕਿਸੇ ਵੀ ਸà©à¨°à©±à¨–ਿਆ ਜਾਂ ਕਰੂ ਪਾਲਣਾ ਨਾਲ ਸੰਬੰਧਤ ਫੈਸਲੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਡੀਜੀਸੀਠ(DGCA) ਦà©à¨†à¨°à¨¾ ਕਰੂ ਸ਼ਡਿਊਲਿੰਗ ਪà©à¨°à©‹à¨Ÿà©‹à¨•ੋਲ ਵਿੱਚ ਗੰà¨à©€à¨° ਗਲਤੀ ਨੂੰ ਲੈ ਕੇ à¨à¨…ਰ ਇੰਡੀਆ ਦੇ ਖਿਲਾਫ ਸਖ਼ਤ ਕਾਰਵਾਈ ਸ਼à©à¨°à©‚ ਕਰਨ ਤੋਂ ਬਾਅਦ, à¨à¨…ਰਲਾਈਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਨਿਯਾਮਕ ਦੇ ਨਿਰਦੇਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਦੇਸ਼ ਨੂੰ ਲਾਗੂ ਕਰ ਦਿੱਤਾ ਹੈ। à¨à¨…ਰ ਇੰਡੀਆ ਨੇ ਕਿਹਾ, "ਸà©à¨°à©±à¨–ਿਆ ਪà©à¨°à©‹à¨Ÿà©‹à¨•ੋਲ ਨੂੰ ਯਕੀਨੀ ਬਣਾਉਣ ਲਈ à¨à¨…ਰ ਇੰਡੀਆ ਵਚਨਬੱਧ ਹੈ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login