ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2024-25 ਲਈ ਕੇਂਦਰੀ ਬਜਟ 'ਚ ਕਈ ਵੱਡੇ à¨à¨²à¨¾à¨¨ ਕੀਤੇ ਹਨ, ਜਿਸ ਕਾਰਨ ਚੀਜ਼ਾਂ ਦੀਆਂ ਕੀਮਤਾਂ ਵਧ ਜਾਂ ਘਟ ਸਕਦੀਆਂ ਹਨ। ਇਸ ਵਾਰ ਵਿੱਤ ਮੰਤਰੀ ਨੇ 7 ਵਸਤਾਂ 'ਤੇ ਕਸਟਮ ਡਿਊਟੀ ਘਟਾ ਕੇ 2 ਵਸਤੂਆਂ 'ਤੇ ਵਧਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ 7 ਉਤਪਾਦ ਸਸਤੇ ਹੋ ਸਕਦੇ ਹਨ ਅਤੇ 2 ਮਹਿੰਗੇ।
ਇਨà©à¨¹à¨¾à¨‚ ਚੀਜ਼ਾਂ ਦੀਆਂ ਕੀਮਤਾਂ ਘਟਣਗੀਆਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ 'ਚ ਵੱਡੀ ਰਾਹਤ ਦਿੱਤੀ ਹੈ। ਕੈਂਸਰ ਨਾਲ ਸਬੰਧਤ ਬਿਮਾਰੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਮੈਡੀਕਲ ਦਵਾਈਆਂ ਅਤੇ ਉਪਕਰਨਾਂ 'ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ। ਇਸ ਨਾਲ ਕੈਂਸਰ ਦਾ ਇਲਾਜ ਸਸਤਾ ਹੋ ਜਾਵੇਗਾ।
ਔਰਤਾਂ ਨੂੰ ਵੀ ਵੱਡਾ ਤੋਹਫਾ ਦਿੱਤਾ ਹੈ। ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਨਾਲ ਸੋਨੇ-ਚਾਂਦੀ ਦੇ ਗਹਿਣੇ ਸਸਤੇ ਹੋ ਜਾਣਗੇ। ਇਹ ਗਹਿਣਾ ਪà©à¨°à©‡à¨®à©€à¨†à¨‚ ਲਈ ਵੱਡੀ ਰਾਹਤ ਹੋਵੇਗੀ, ਕਿਉਂਕਿ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਿੱਤ ਮੰਤਰੀ ਨੇ ਮੋਬਾਈਲ ਫ਼ੋਨ, ਮੋਬਾਈਲ ਚਾਰਜਰ, ਬਿਜਲੀ ਦੀਆਂ ਤਾਰਾਂ, à¨à¨•ਸਰੇ ਮਸ਼ੀਨਾਂ ਅਤੇ ਸੋਲਰ ਸੈੱਟਾਂ 'ਤੇ ਵੀ ਟੈਕਸ ਘਟਾਇਆ ਹੈ। ਚਮੜੇ ਦੀਆਂ ਵਸਤਾਂ ਦੇ ਨਾਲ-ਨਾਲ à¨à©€à¨‚ਗਾ ਦੀ ਕੀਮਤ ਵੀ ਹੇਠਾਂ ਆਵੇਗੀ।
ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਕà©à¨ ਦੂਰਸੰਚਾਰ ਉਪਕਰਨਾਂ 'ਤੇ ਬੇਸਿਕ ਕਸਟਮ ਡਿਊਟੀ ਵਧਾ ਦਿੱਤੀ ਹੈ। ਪਹਿਲਾਂ ਇਨà©à¨¹à¨¾à¨‚ ਉਤਪਾਦਾਂ 'ਤੇ 10 ਫੀਸਦੀ ਬੇਸਿਕ ਕਸਟਮ ਡਿਊਟੀ ਸੀ, ਪਰ ਹà©à¨£ ਇਹ 15 ਫੀਸਦੀ ਹੋਵੇਗੀ।
ਸਰਕਾਰ ਨੇ ਪਲਾਸਟਿਕ ਉਤਪਾਦਾਂ 'ਤੇ ਕਸਟਮ ਡਿਊਟੀ ਵੀ ਵਧਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਬਜਟ ਤੋਂ ਬਾਅਦ ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਸੋਲਰ ਸੈੱਲ ਜਾਂ ਸੋਲਰ ਮੋਡਿਊਲ ਬਣਾਉਣ ਲਈ ਵਰਤੇ ਜਾਣ ਵਾਲੇ ਸੋਲਰ ਗਲਾਸ 'ਤੇ ਵੀ ਟੈਕਸ ਵਧਾ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਸੋਲਰ ਸਿਸਟਮ ਲਗਾਉਣਾ ਹà©à¨£ ਥੋੜà©à¨¹à¨¾ ਮਹਿੰਗਾ ਹੋ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login