ADVERTISEMENTs

ਬਾਲਟੀਮੋਰ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦਾ ਮੇਅਰ ਦਫ਼ਤਰ ਹੁਣ ਸਥਾਈ, ਲਾਗੂ ਹੋਇਆ ਕਾਨੂੰਨ

2014 ਵਿੱਚ ਸਥਾਪਿਤ, MIMA ਦਾ ਉਦੇਸ਼ ਬਾਲਟੀਮੋਰ ਵਿੱਚ ਭਾਈਚਾਰਕ ਭਲਾਈ, ਆਰਥਿਕ ਵਿਕਾਸ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨਾ ਹੈ।

MIMA ਨੂੰ ਸਥਾਈ ਰੂਪ ਦੇਣ ਵਾਲੇ ਬਿੱਲ ’ਤੇ ਦਸਤਖ਼ਤ ਕਰਨ ਮਗਰੋਂ ਮੇਅਰ ਹੋਚੁਲ ਤੇ ਹੋਰ ਅਧਿਕਾਰੀ / Image - Mayor Baltomore.gov/ website

ਬਾਲਟੀਮੋਰ ਵਿੱਚ ਮੇਅਰ ਆਫ ਇਮੀਗ੍ਰੈਂਟ ਅਫੇਅਰਜ਼ (MIMA) ਨੂੰ ਹੁਣ ਸਥਾਈ ਬਣਾ ਦਿੱਤਾ ਗਿਆ ਹੈ। ਮੇਅਰ ਬ੍ਰੈਂਡਨ ਐੱਮ. ਸਕੌਟ ਨੇ ਸਿਟੀ ਕੌਂਸਲ ਦੇ ਮੈਂਬਰਾਂ ਨਾਲ ਸਬੰਧਤ ਸਿਟੀ ਕੌਂਸਲ ਬਿੱਲ 23-0438 'ਤੇ ਦਸਤਖਤ ਕੀਤੇ ਹਨ। ਇਸ ਨਾਲ ਇਹ ਕਾਨੂੰਨ ਬਣ ਗਿਆ ਹੈ।

2014 ਵਿੱਚ ਸਥਾਪਿਤ, MIMA ਦਾ ਉਦੇਸ਼ ਬਾਲਟੀਮੋਰ ਵਿੱਚ ਭਾਈਚਾਰਕ ਭਲਾਈ, ਆਰਥਿਕ ਵਿਕਾਸ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨਾ ਹੈ। MIMA ਤਕਨੀਕੀ ਸਹਾਇਤਾ, ਇਮੀਗ੍ਰੇਸ਼ਨ ਸਹਾਇਤਾ, ਨਾਗਰਿਕ ਸ਼ਮੂਲੀਅਤ, ਸੂਚਨਾ, ਸਰੋਤ ਅਤੇ ਵਕਾਲਤ ਕੇਂਦਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

2021 ਵਿੱਚ, ਬਾਲਟੀਮੋਰ ਸ਼ਹਿਰ ਨੂੰ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਅਤੇ ਨਿਊ ਅਮਰੀਕਨ ਆਰਥਿਕਤਾ ਦੁਆਰਾ ਇਮੀਗ੍ਰੇਸ਼ਨ ਏਕੀਕਰਣ ਲਈ ਦੇਸ਼ ਵਿੱਚ ਪੰਜਵਾਂ ਦਰਜਾ ਦਿੱਤਾ ਗਿਆ ਸੀ। 2019 ਵਿੱਚ, ਬਾਲਟੀਮੋਰ ਸਿਟੀ ਨੂੰ ਵੈਲਕਮਿੰਗ ਅਮਰੀਕਾ ਦੁਆਰਾ ਪੂਰੀ ਤਰ੍ਹਾਂ ਆਡਿਟ ਤੋਂ ਬਾਅਦ ਪ੍ਰਮਾਣਿਤ ਸੁਆਗਤ ਦਾ ਰਾਸ਼ਟਰੀ ਦਰਜਾ ਦਿੱਤਾ ਗਿਆ ਸੀ।

MIMA 'ਤੇ ਹਸਤਾਖਰ ਕਰਨ ਤੋਂ ਬਾਅਦ, ਮੇਅਰ ਸਕਾਟ ਨੇ ਕਿਹਾ ਕਿ ਇੱਕ ਦਹਾਕੇ ਤੋਂ, MIMA ਮੁਸ਼ਕਿਲ ਸਮੇਂ ਵਿੱਚ ਸਾਡੀ ਪ੍ਰਵਾਸੀ ਆਬਾਦੀ ਨੂੰ ਜ਼ਰੂਰੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ। ਅੱਜ ਇਸ ਬਿੱਲ 'ਤੇ ਦਸਤਖਤ ਕਰਕੇ, ਅਸੀਂ ਯਕੀਨੀ ਬਣਾ ਰਹੇ ਹਾਂ ਕਿ ਬਾਲਟੀਮੋਰ ਦੇ ਪ੍ਰਵਾਸੀਆਂ ਅਤੇ ਸਾਡੇ ਸ਼ਹਿਰ ਨੂੰ ਬਿਨਾਂ ਕਿਸੇ ਭੇਦਭਾਵ ਦੇ MIMA ਲਾਭ ਮਿਲਣੇ ਜਾਰੀ ਹਨ।

ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲੇ 14ਵੇਂ ਜ਼ਿਲੇ ਤੋਂ ਕੌਂਸਲਵੁਮੈਨ ਓਡੇਟ ਰਾਮੋਸ ਨੇ MIMA ਨੂੰ ਸਥਾਈ ਬਣਾਉਣ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ, "ਅਸੀਂ ਆਪਣੇ ਨਿਵਾਸੀਆਂ ਨੂੰ ਇਕ ਵਾਰ ਫਿਰ ਭਰੋਸਾ ਦਿਵਾਉਂਦੇ ਹਾਂ ਕਿ ਬਾਲਟੀਮੋਰ ਸ਼ਹਿਰ ਤੁਹਾਡਾ ਸੁਆਗਤ ਕਰਨ ਲਈ ਤਿਆਰ ਹੈ।"

ਰਾਮੋਸ ਨੇ ਕਿਹਾ ਕਿ ਹਿਸਪੈਨਿਕ/ਲਾਤੀਨੀ ਭਾਈਚਾਰਾ ਸਾਡੇ ਕੋਲ ਸਭ ਤੋਂ ਤੇਜ਼ੀ ਨਾਲ ਵਧ ਰਹੀ ਆਬਾਦੀ ਵਿੱਚੋਂ ਇੱਕ ਹੈ। ਮੈਨੂੰ ਉਨ੍ਹਾਂ ਦੀ ਨੁਮਾਇੰਦਗੀ ਕਰਨ 'ਤੇ ਮਾਣ ਹੈ। ਅਸੀਂ ਇਹ ਯਕੀਨੀ ਬਣਾਉਣਾ ਜਾਰੀ ਰੱਖਾਂਗੇ ਕਿ ਸਾਡੇ ਪ੍ਰਵਾਸੀ ਇੱਥੇ ਬਾਲਟੀਮੋਰ ਵਿੱਚ ਪ੍ਰਫੁੱਲਤ ਹੋ ਸਕਣ।

ਐਮਆਈਐਮਏ ਦੀ ਡਾਇਰੈਕਟਰ ਕੈਟਾਲਿਨਾ ਰੋਡਰਿਗਜ਼ ਨੇ ਕਿਹਾ ਕਿ ਅੱਜ ਇੱਕ ਮੀਲ ਪੱਥਰ ਹਾਸਲ ਕੀਤਾ ਗਿਆ ਹੈ। ਹਾਲਾਂਕਿ, ਇਸਦੀ ਸਫਲਤਾ ਸਾਡੇ ਸਾਰਿਆਂ 'ਤੇ ਨਿਰਭਰ ਕਰੇਗੀ। ਸਾਨੂੰ ਚੌਕਸ ਅਤੇ ਕਿਰਿਆਸ਼ੀਲ ਰਹਿਣਾ ਚਾਹੀਦਾ ਹੈ ਕਿ MIMA ਸਥਾਨਕ ਸਰਕਾਰ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ।

2010 ਤੋਂ 2021 ਤੱਕ, ਬਾਲਟੀਮੋਰ ਦੀ ਵਿਦੇਸ਼ ਵਿੱਚ ਪੈਦਾ ਹੋਈ ਆਬਾਦੀ ਵਿੱਚ 4,571 ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਹੁਣ ਸ਼ਹਿਰ ਦੀ ਕੁੱਲ ਆਬਾਦੀ ਦਾ 8 ਪ੍ਰਤੀਸ਼ਤ ਬਣਦਾ ਹੈ। ਇਹ ਇਸ ਨਵੇਂ ਕਾਨੂੰਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

 

Comments

Related

ADVERTISEMENT

 

 

 

ADVERTISEMENT

 

 

E Paper

 

 

 

Video