ADVERTISEMENTs

ਅਮਰੀਕਾ ਦੇ ਮੈਰੀਲੈਂਡ ਵਿੱਚ ਗੁਰਮਤਿ ਕੈਂਪ ਦਾ ਆਯੋਜਨ, ਸਿੱਖ ਨੌਜਵਾਨਾਂ ਨੂੰ ਦਿੱਤੀ ਗਈ ਲੀਡਰਸ਼ਿਪ ਦੀ ਸਿਖਲਾਈ

ਇਹ ਕੈਂਪ ਸਿੱਖ ਬੱਚਿਆਂ ਨੂੰ ਸੁਰੱਖਿਅਤ ਅਤੇ ਪ੍ਰੇਰਣਾਦਾਇਕ ਵਾਤਾਵਰਣ ਪ੍ਰਦਾਨ ਕਰਦੇ ਹਨ, ਤਾਂ ਜੋ ਉਹ ਆਪਣੇ ਆਪ 'ਚ ਸਾਰਥਕ ਤਬਦੀਲੀਆਂ ਲਿਆ ਸਕਣ

ਸਿੱਖ ਨੌਜਵਾਨਾਂ ਦੀ ਜੋਸ਼ ਅਤੇ ਜਜ਼ਬੇ ਨਾਲ ਭਰੀ ਮਿਲਣੀ ਦੀ ਇੱਕ ਝਲਕ / Srimukh Manku Singh

( à¨¸à¨°à¨®à©à©±à¨– ਸਿੰਘ ਮਾਣਕੂ )

ਵਾਸ਼ਿੰਗਟਨ ਅਧਾਰਿਤ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ (GGSF) ਦੁਆਰਾ ਸਿੱਖ ਨੌਜਵਾਨ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਇੱਕ ਹਫ਼ਤਾ-ਲੰਬਾ ਸਾਲਾਨਾ ਸਿੱਖ ਨੌਜਵਾਨ ਗੁਰਮਤਿ ਕੈਂਪ ਇਸ ਸਾਲ ਸਿੱਖ ਗੁਰੂਆਂ ਦੁਆਰਾ ਵਸਾਏ ਗਏ 5 ਸ਼ਹਿਰਾਂ ਦੇ ਵਿਸ਼ੇ 'ਤੇ ਕੇਂਦਰਿਤ ਸੀ। ਵਾਸ਼ਿੰਗਟਨ, ਡੀ.ਸੀ. ਦੇ ਉਪਨਗਰ ਰੌਕਵਿਲੇ ਵਿੱਚ ਹਰੇ-ਭਰੇ ਜੰਗਲਾਂ ਵਾਲੇ ਸਥਾਨ ਵਿੱਚ ਆਯੋਜਿਤ ਇਸ ਕੈਂਪ ਵਿੱਚ 7 ਤੋਂ 17 ਸਾਲ ਦੀ ਉਮਰ ਦੇ ਸਿੱਖ ਬੱਚਿਆਂ ਨੇ ਸ਼ਿਰਕਤ ਕੀਤੀ।


ਇਸ ਗੁਰਮਤਿ ਕੈਂਪ ਦੇ ਦੌਰਾਨ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਬਾਰੇ ਕਲਾਸਾਂ ਲਗਾਈਆਂ ਗਈਆਂ, ਇਸ ਦੇ ਨਾਲ ਹੀ ਕੈਂਪ 'ਚ ਭਾਗ ਲੈਣ ਵਾਲਿਆਂ ਨੂੰ ਗੁਰਬਾਣੀ à¨•ੀਰਤਨ, ਤਬਲਾ, ਅਤੇ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਵੀ ਸਿਖਲਾਈ ਦਿੱਤੀ ਗਈ। ਕੈਂਪਰਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਸਿੱਖ ਨੌਜਵਾਨਾਂ ਦੀ ਇਸ ਜੋਸ਼ ਅਤੇ ਜਜ਼ਬੇ ਨਾਲ ਭਰੀ ਮਿਲਣੀ ਦੀ ਝਲਕ ਵੇਖਣ ਲਈ ਇਕੱਠੇ ਹੋਏ। 

 

"ਇਹ ਕੈਂਪ ਸਿੱਖ ਬੱਚਿਆਂ ਨੂੰ à¨¸à©à¨°à©±à¨–ਿਅਤ ਅਤੇ ਪ੍ਰੇਰਣਾਦਾਇਕ ਵਾਤਾਵਰਣ ਪ੍ਰਦਾਨ ਕਰਦੇ ਹਨ, à¨¤à¨¾à¨‚ ਜੋ ਉਹ ਆਪਣੇ ਆਪ 'ਚ ਸਾਰਥਕ ਤਬਦੀਲੀਆਂ ਲਿਆ ਸਕਣ।" ਇਹ ਜਾਣਕਾਰੀ ਕੈਂਪ ਦੇ ਮੁੱਖ ਪ੍ਰਬੰਧਕ ਹਰਗੁਰਪ੍ਰੀਤ ਸਿੰਘ ਨੇ ਦਿੱਤੀ। à¨¡à¨¾: ਰਾਜਵੰਤ ਸਿੰਘ ਅਤੇ ਗਗਨ ਕੌਰ ਨਾਰੰਗ ਨੇ ਸਮੂਹ ਕੈਂਪਰਾਂ ਨੂੰ ਗੁਰਮਤਿ ਫਲਸਫਾ ਪੜ੍ਹਾਇਆ।

ਹਰਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਸਿੱਖ ਮਾਰਸ਼ਲ ਆਰਟ ਗੱਤਕਾ ਸਿਖਾਇਆ ਅਤੇ à¨•ੈਂਪ ਦੌਰਾਨ ਗੱਤਕਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਹੋਰ ਗੱਤਕਾ ਅਧਿਆਪਕ ਉਪਨੀਤ ਸਿੰਘ, ਅਮਰ ਸਿੰਘ, ਤੇਜਪਾਲ ਸਿੰਘ, ਸੁਖਮਨ ਕੌਰ, ਗੁਰਨੂਰ ਕੌਰ ਅਤੇ ਸੁਖਜਿੰਦਰ ਸਿੰਘ ਹਾਜ਼ਰ ਸਨ।  ਗੱਤਕਾ 17ਵੀਂ ਸਦੀ ਦੇ ਸ਼ੁਰੂ ਵਿੱਚ 6ਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਗੱਤਕਾ ਬੱਚਿਆਂ ਨੂੰ ਇਕਾਗਰਤਾ, ਸਰੀਰਕ ਤੰਦਰੁਸਤੀ ਅਤੇ ਟੀਮ ਭਾਵਨਾ ਦੇ ਹੁਨਰ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ।

32 ਕਾਲਜ ਜਾਣ ਵਾਲੇ ਅਤੇ ਨੌਜਵਾਨ ਪੇਸ਼ੇਵਰਾਂ ਦੇ ਸਮੂਹ ਦੇ ਰੂਪ 'ਚ à¨¸à¨²à¨¾à¨¹à¨•ਾਰ ਸਨ, ਜਿਨ੍ਹਾਂ ਨੇ ਹਾਜ਼ਰੀਨ ਵਿੱਚ ਆਲੋਚਨਾਤਮਕ ਸੋਚ ਪੈਦਾ ਕਰਨ ਲਈ ਰਚਨਾਤਮਕ ਤੌਰ 'ਤੇ ਇਸ ਕੈਂਪ ਦਾ ਆਯੋਜਨ ਕੀਤਾ, ਨਾਲ ਹੀ ਉਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਕਦਮ ਚੁੱਕਣ ਲਈ à¨µà©€ ਪ੍ਰੇਰਿਤ ਕੀਤਾ। 

 

Youtube

Comments

Related

ADVERTISEMENT

 

 

 

ADVERTISEMENT

 

 

E Paper

 

 

 

Video