ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਗà©à¨°à¨¦à©à¨†à¨°à¨¾ ਸà©à¨°à©€ ਰਾਮਸਰ ਸਾਹਿਬ ਵਿਖੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ à¨à¨µà¨¨ ਦੇ ਨਵੀਨੀਕਰਨ ਕੀਤੇ ਅਸਥਾਨ, ਪਬਲੀਕੇਸ਼ਨ ਵਿà¨à¨¾à¨— ਦੇ ਦਫ਼ਤਰ ਤੇ ਗà©à¨°à¨®à¨¤à¨¿ ਲਿਟਰੇਚਰ ਹਾਊਸ ਦੇ ਨਾਲ-ਨਾਲ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧà©à¨¨à¨¿à¨• ਮਸ਼ੀਨ ਦਾ ਉਦਘਾਟਨ ਕੀਤਾ।
ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਮà©à©±à¨– ਰੱਖਦਿਆਂ ਪਾਵਨ ਸਰੂਪਾਂ ਦੇ ਪà©à¨°à¨•ਾਸ਼ਨ, ਸੇਵਾ ਸੰà¨à¨¾à¨² ਤੇ ਰੱਖ-ਰਖਾਵ ਲਈ ਗà©à¨°à¨¦à©à¨†à¨°à¨¾ ਸà©à¨°à©€ ਰਾਮਸਰ ਸਾਹਿਬ ਵਿਖੇ ਸਥਿਤ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ à¨à¨µà¨¨ ਦੇ ਚਾਰ ਨੰਬਰ ਹਾਲ ਨੂੰ ਆਧà©à¨¨à¨¿à¨• ਤਰੀਕੇ ਨਾਲ ਤਿਆਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਕਾਰਸੇਵਾ à¨à©‚ਰੀਵਾਲਿਆਂ ਵੱਲੋਂ ਕਰਵਾਈ ਗਈ ਹੈ। ਇਸੇ ਤਰà©à¨¹à¨¾à¨‚ ਪਬਲੀਕੇਸ਼ਨ ਵਿà¨à¨¾à¨— ਦੇ ਦਫ਼ਤਰ ਅਤੇ ਲਿਟਰੇਚਰ ਹਾਊਸ ਨੂੰ ਵੀ ਨਵੇਂ ਸਿਰਿਉਂ ਤਿਆਰ ਕੀਤਾ ਗਿਆ ਹੈ। ਇਸ ਇਮਾਰਤ ਦੀ ਸੇਵਾ ਬਾਬਾ ਸà©à©±à¨šà¨¾ ਸਿੰਘ ਤੇ ਬਾਬਾ ਸਤਨਾਮ ਸਿੰਘ ਕਿਲà©à¨¹à¨¾ ਅਨੰਦਗੜà©à¨¹ ਵਾਲਿਆਂ ਨੂੰ ਸੌਂਪੀ ਸੀ।
ਉਦਘਾਟਨ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਸਿੱਖ ਕੌਮ ਦੀ ਆਸਥਾ ਦਾ ਧà©à¨°à¨¾ ਹਨ, ਜਿਸ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ ਸਿੱਖ ਸੰਸਥਾ ਦੀ ਵੱਡੀ à©›à©à©°à¨®à©‡à¨µà¨¾à¨°à©€ ਹੈ। ਉਨà©à¨¹à¨¾à¨‚ ਕਿਹਾ ਕਿ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪà©à¨°à¨•ਾਸ਼ਨ ਕੇਵਲ ਸ਼à©à¨°à©‹à¨®à¨£à©€ ਕਮੇਟੀ ਹੀ ਕਰਦੀ ਹੈ, ਜਿਥੋਂ ਪਾਵਨ ਸਰੂਪ ਮਰਯਾਦਾ ਅਨà©à¨¸à¨¾à¨° ਸੰਗਤਾਂ ਤੱਕ ਪਹà©à©°à¨šà¨¾à¨ ਜਾਂਦੇ ਹਨ। ਉਨà©à¨¹à¨¾à¨‚ ਕਿਹਾ ਕਿ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ à¨à¨µà¨¨ ਦੇ ਨਵੀਨੀਕਰਨ ਦਾ ਮà©à©±à¨– ਉਦੇਸ਼ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਪà©à¨°à¨•ਾਸ਼ਨ ਅਤੇ ਸੰà¨à¨¾à¨² ਦੀ ਪà©à¨°à¨•ਿਰਿਆ ਨੂੰ ਹੋਰ ਸੰਚਾਰੂ ਅਤੇ ਮਰਯਾਦਾ ਪੂਰਨ ਬਣਾਉਣਾ ਹੈ। ਨਵੇਂ ਢਾਂਚੇ ਵਿਚ ਆਧà©à¨¨à¨¿à¨• ਤਕਨੀਕਾਂ ਅਤੇ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਪਾਵਨ ਸਰੂਪਾਂ ਦੀ ਸੇਵਾ ਸੰà¨à¨¾à¨² ਵਿਚ ਪੂਰਨ ਸà©à¨°à©±à¨–ਿਆ ਅਤੇ ਸਤਿਕਾਰ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਇਸੇ ਤਰà©à¨¹à¨¾à¨‚ ਪਬਲੀਕੇਸ਼ਨ ਵਿà¨à¨¾à¨— ਦਾ ਨਵਾਂ ਦਫ਼ਤਰ ਅਤੇ ਲਿਟਰੇਚਰ ਹਾਊਸ ਸਿੱਖ ਸਾਹਿਤ ਨੂੰ ਸੰਗਤ ਤੱਕ ਪਹà©à©°à¨šà¨¾à¨‰à¨£ ਦਾ ਜ਼ਰੀਆ ਬਣੇਗਾ। ਇਥੋਂ ਸੰਗਤਾਂ ਗà©à¨°à¨¬à¨¾à¨£à©€ ਦੀਆਂ ਪਾਵਨ ਪੌਥੀਆਂ ਅਤੇ ਗà©à¨°à¨®à¨¤à¨¿ ਲਿਟਰੇਚਰ ਪà©à¨°à¨¾à¨ªà¨¤ ਕਰ ਸਕਣਗੀਆਂ।
ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧà©à¨¨à¨¿à¨• ਮਸ਼ੀਨ ਦੀ ਵੀ ਸ਼à©à¨°à©‚ਆਤ ਕੀਤੀ ਗਈ ਹੈ। ਇਸ ਮਸ਼ੀਨ ਨਾਲ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਛਪਾਈ ਵੇਲੇ ਇਕ ‘ਸੇਵਾ ਪਛਾਣ ਅੰਕ’ ਕੋਡ ਦੇ ਰੂਪ ਵਿਚ ਅੰਕਿਤ ਕੀਤਾ ਜਾਵੇਗਾ। ਇਸ ਨਾਲ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਪਾਵਨ ਸਰੂਪ ਸਬੰਧੀ ਜਾਣਕਾਰੀ ਨੂੰ ਸੰà¨à¨¾à¨²à¨¿à¨† ਜਾ ਸਕੇਗਾ, ਤਾਂ ਜੋ ਛਪਣ ਵਾਲੇ ਹਰ ਪਾਵਨ ਸਰੂਪ ਦੀ ਮà©à¨•ੰਮਲ ਜਾਣਕਾਰੀ ਰੱਖੀ ਜਾ ਸਕੇ। ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਕਾਰਸੇਵਾ ਵਾਲੇ ਮਹਾਂਪà©à¨°à¨–ਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login